Patiala: 27th March, 2018

Annual Prize Distribution Function held at Modi College

Annual Prize Distribution Function was held at Multani Mal Modi College, Patiala today to felicitate achievers in Academics, Sports and Co-curricular activities. Sh. A. S. Rai, IPS, IGP, Patiala presided over the function. Sh. Sanjeev Sharma, Mayor, Municipal Corporation, Patiala was the Guest of Honour. Saraswati Vandana and Shabad Gayan were presented by the students of the college at the start of the function. The Chief Guest distributed the Roll of Honour, College Colour and Merit Certificates to the winners. He congratulated the winners and said that such achievements at college level are like motivational milestones which prepare the students for bigger challenges and struggles of life. He also urged the students to volunteer for Anti-Drug Campaign, recently launched by Punjab Police in the state.
Sh. Sanjeev Sharma, Mayor, Municipal Corporation, Patiala congratulated the college for such glorious achievements in different fields. He motivated the students to realize their true potential and use their academic achievements for social upliftment.
Col. N. S. Kang, Commandant, 5Pb Bn., NCC, Patiala and alumnus of the college attended the function as a special invitee.
College Principal Dr. Khushvinder Kumar welcomed the Chief Guest, Guest of Honour and other dignitaries. He congratulated the prize winners and presented the Annual Report of the College for session 2017-18, where all academic and other achievements were highlighted. He said that in the present era of market-oriented education and cut throat competition, Modi College is committed to provide quality education to the students. He also said that students should develop themselves as responsible citizens with critical understanding of the society.
Dr. Ajit Kumar, Registrar of the College told that 73 Rolls of Honour, 270 College Colours, 383 Merit Certificates and 10 special achiever prizes were awarded to the students including three Gold Medals in Punjabi University Examinations.
Rolls of Honour were awarded for achievements in Academics to Reena (First position in University in MSc – Pharmaceutical Chemistry), Gurveen Kaur (First position in University in BSc – Fashion Design), Vandana Sharma (Second position in University in MSc – Food and Nutrition), Kamaljeet Kaur (First position in BSc (Bioinformatics)), Jyoti Bala (Second position in University in MSc – Pharmaceutical Chemistry), Harjit Kaur (Second position in University in MSc – Fashion Design and Technology), Monika Parashar (Third position in University in MSc – Pharmaceutical Chemistry), Narpinder Kaur (Third position in University in MSc – Biotechnology), Gurpreet Kaur (Second position in University in BSc – Fashion Design), Chandni Jain (Third position in BCom).
Roll of Honour were awarded to Naman Kapil, BA-I for winning 2 Silver Medals in Track Cycling at Asian Cup held at New Delhi, Sonali Chanu, BA-I for Silver Medals in Track Cycling at Asian Cup held at New Delhi, Ajay Kumar, BA-II for Silver Medal in Taekwondo at SAF Games held at Nepal, Mandeep Kaur, BA-II for Bronze Medal in 35th International Golden Gloves Boxing Tournament held at Serbia (Russia). Rajbeer Singh (Asian Track Cycling Championship at Malaysia), Reyal Puri (Simonterstin Memorial Boxing Tournament at Ukrain), Sachin Singh Rawat (Asian Judo Championship at Kazakistan), Inderjeet Verma (World University Games in Archery (Recurve) at Tiepei (Tiwan)), Jyotika Dutta (Fencing (Foil) World University Games at Teipei (Tiwan)), Gurjatinder Singh (World Archery Championship at Argentina), Manpreet Singh (Fencing World Cup at Germany) participated in International Sports meets. Besides this Prizes were also distributed to sports persons who won 79 Gold Medals, 37 Silver Medals and 45 Bronze Medals at various National and Inter-University Level Competitions. Their coaches were also felicitated on the occasion.
Vipul Batra was honoured for getting admission in Ph.D. at Miami University, USA and Sabeena for getting admission in M.Phil. at Aukland University of Technology, New Zealand.
Prof. Surindra Lal and Col. Karminder Singh, Members of the College Managing Committee and College Principal presented the mementoes to the Chief Guest and Guest of Honour and also addressed the prize winners. Prof. Nirmal Singh proposed the vote of thanks. Prof. Baljinder Kaur, Prof. Shailendra Sidhu, Dr. Ajit Kumar, Prof. Ganesh Sethi and Prof. Harmohan Sharma conducted the stage. College students presented co-curricular items including Singing, Giddha and Flute playing etc. during the function.

 

ਪਟਿਆਲਾ: 27 ਮਾਰਚ, 2018

ਮੋਦੀ ਕਾਲਜ ਨੇ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਏ.ਐਸ.ਰਾਏ, ਆਈ.ਪੀ.ਐਸ., ਆਈ.ਜੀ.ਪੀ., ਪਟਿਆਲਾ ਨੇ ਕੀਤੀ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ੍ਰੀ ਸੰਜੀਵ ਸ਼ਰਮਾ, ਮੇਅਰ, ਨਗਰ ਨਿਗਮ, ਪਟਿਆਲਾ ਸ਼ਾਮਲ ਹੋਏ। ਸਮਾਰੋਹ ਦੀ ਸ਼ੁਰੂਆਤ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਕੈਪਟਨ ਵੇਦ ਪ੍ਰਕਾਸ਼ ਸ਼ਰਮਾ ਦੀ ਅਗਵਾਈ ਹੇਠ ਕਾਲਜ ਦੇ ਐਨ.ਸੀ.ਸੀ. ਕੈਡਿਟਾਂ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ। ਇਸ ਤੋਂ ਬਾਅਦ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਮੁੱਖ ਮਹਿਮਾਨ ਸ੍ਰੀ ਏ.ਐਸ.ਰਾਏ ਨੇ ਕਾਲਜ ਨੂੰ ਵਿਦਿਅਕ, ਖੇਡਾਂ ਅਤੇ ਸਹਿਪਾਠਾਂਤਰ ਗਤਿਵਿਧੀਆਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਦਿਅਕ ਪ੍ਰਾਪਤੀਆਂ ਛੋਟੇ-ਛੋਟੇ ਮੀਲ ਪੱਥਰਾਂ ਦੀ ਤਰ੍ਹਾਂ ਹੁੰਦੀਆਂ ਹਨ ਜਿਹੜੀਆਂ ਸਾਨੂੰ ਜ਼ਿੰਦਗੀ ਦੀ ਦੌੜ ਵਿੱਚ ਵੱਡੀਆਂ ਜਿੱਤਾਂ ਲਈ ਪ੍ਰੇਰਿਤ ਕਰਦੀਆਂ ਹਨ।
ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਦੌਰ ਵਿੱਚ ਮੋਦੀ ਕਾਲਜ ਯੂ.ਜੀ.ਸੀ. ਵੱਲੋਂ ਨਿਰਧਾਰਿਤ ਮਿਆਰਾਂ ਤੇ ਖਰਾ ਉੱਤਰਦਿਆਂ ਵਿਦਿਆਰਥੀਆਂ ਦੀ ਬਹੁਪੱਖੀ ਸਖਸ਼ੀਅਤ ਉਸਾਰੀ ਦੇ ਖੇਤਰਾਂ ਵਿੱਚ ਪੰਜਾਬ ਦਾ ਮੋਹਰੀ ਕਾਲਜ ਬਣ ਕੇ ਉਭਰਿਆ ਹੈ। ਉਂਚ ਮਿਆਰੀ ਵਿਦਿਅਕ ਗਤੀਵਿਧੀਆਂ ਜਿੱਥੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਦੀਆਂ ਹਨ ਉਂਥੇ ਕਾਲਜ ਉਨ੍ਹਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਲਈ ਵੀ ਵਚਨਬੱਧ ਹੈ।
ਸ੍ਰੀ ਸੰਜੀਵ ਸ਼ਰਮਾ, ਮੇਅਰ, ਨਗਰ ਨਿਗਮ, ਪਟਿਆਲਾ ਨੇ ਕਾਲਜ ਦੇ ਸ਼ਾਨਦਾਰ ਵਿਦਿਅਕ ਇਤਿਹਾਸ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਅਦਾਰੇ ਨਾ ਸਿਰਫ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮਾਜਕ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਸਗੋਂ ਸਮਾਜ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਵੀ ਕਰਦੇ ਹਨ।
ਕਰਨਲ ਐਨ.ਐਸ.ਕੰਗ, ਸੀ.ਓ., 5 ਪੰਜਾਬ ਬਟਾਲੀਅਨ, ਐਨ.ਸੀ.ਸੀ., ਪਟਿਆਲਾ, ਜੋ ਕਿ ਇਸ ਕਾਲਜ ਦੇ ਪੁਰਾਣੇ ਵਿਦਿਆਰਥੀ ਵੀ ਹਨ, ਨੇ ਵੀ ਖਾਸ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਤੇ ਵਿਦਿਅਕ ਖੇਤਰ ਵਿੱਚ ਪ੍ਰਾਪਤੀਆਂ ਲਈ ਸਨਮਾਨਿਤ ਹੋਣ ਵਾਲੇ ਵਿਦਿਆਰਥੀਆਂ ਵਿੱਚ ਯੂਨੀਵਰਸਿਟੀ ਵਿੱਚੋਂ ਰੀਨਾ ਨੇ ਐਮ.ਐਸ.ਸੀ. (ਫਾਰਮਾਸਿਊਟੀਕਲ ਕੈਮਿਸਟਰੀ) ਵਿੱਚ ਪਹਿਲਾ ਸਥਾਨ, ਵੰਦਨਾ ਸ਼ਰਮਾ ਨੇ ਐਮ.ਐਸ.ਸੀ. (ਫੂਡ ਐਂਡ ਨਿਊਟ੍ਰੀਸ਼ਨ) ਵਿੱਚ ਦੂਜਾ ਸਥਾਨ, ਜਿਯੋਤੀ ਬਾਲਾ ਨੇ ਐਮ.ਐਸ.ਸੀ. ਫਾਰਮਾਸਿਊਟੀਕਲ ਕੈਮਿਸਟਰੀ ਵਿੱਚ ਦੂਜਾ ਸਥਾਨ, ਹਰਜੀਤ ਕੌਰ ਨੇ ਐਮ.ਐਸ.ਸੀ. (ਫੈਸ਼ਨ ਡਿਜ਼ਾਈਨਿੰਗ) ਵਿੱਚ ਦੂਜਾ ਸਥਾਨ, ਮੌਨਿਕਾ ਪਰਾਸ਼ਰ ਨੇ ਐਮ.ਐਸ.ਸੀ. (ਫਾਰਮਾਸਿਊਟੀਕਲ ਕੈਮਿਸਟਰੀ) ਵਿੱਚ ਤੀਜਾ ਸਥਾਨ, ਨਿਰਪਿੰਦਰ ਕੌਰ ਨੇ ਐਮ.ਐਸ.ਸੀ. (ਬਾਇਓਟੈਕਨਾਲੋਜੀ) ਵਿੱਚ ਤੀਜਾ ਸਥਾਨ, ਗੁਰਵੀਨ ਕੌਰ ਨੇ ਬੀ.ਐਸ.ਸੀ. (ਫੈਸ਼ਨ ਡਿਜ਼ਾਈਨਿੰਗ) ਵਿੱਚ ਪਹਿਲਾ ਸਥਾਨ, ਕਮਲਜੀਤ ਕੌਰ ਨੇ ਬੀ.ਐਸ.ਸੀ. (ਬਾਇਓਨਿੰਫਰਮੈਟਿਕਸ) ਨੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ, ਗੁਰਪ੍ਰੀਤ ਕੌਰ ਨੇ ਬੀ.ਐਸ.ਸੀ. (ਫੈਸ਼ਨ ਡਿਜ਼ਾਈਨਿੰਗ) ਵਿੱਚ ਦੂਜਾ ਸਥਾਨ, ਚਾਂਦਨੀ ਜੈਨ ਨੇ ਬੀ.ਕਾਮ. ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ।
ਖੇਡਾਂ ਦੇ ਖੇਤਰ ਵਿੱਚ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਨਮਨ ਕਪਿਲ, ਬੀ.ਏ.-। (2 ਸਿਲਵਰ ਮੈਡਲ, ਟ੍ਰੈਕ ਸਾਈਕਲਿੰਗ ਏਸ਼ੀਅਨ ਕੱਪ, ਨਵੀਂ ਦਿੱਲੀ), ਸੋਨਾਲੀ ਚਾਨੂ, ਬੀ.ਏ.-। (ਸਿਲਵਰ ਮੈਡਲ, ਟ੍ਰੈਕ ਸਾਈਕਲਿੰਗ ਏਸ਼ੀਅਨ ਕੱਪ, ਨਵੀਂ ਦਿੱਲੀ), ਅਜੇ ਕੁਮਾਰ, ਬੀ.ਏ.-।। (ਸਿਲਵਰ ਮੈਡਲ, ਤਾਈਕਵਾਂਡੋ, ਐਸ.ਏ.ਐਫ਼. ਗੇਮਸ, ਨੇਪਾਲ), ਮਨਦੀਪ ਕੌਰ, ਬੀ.ਏ.-।। (ਕਾਂਸੀ ਮੈਡਲ, ਬਾਕਸਿੰਗ ਟੂਰਨਾਮੈਂਟ, ਸਰਬੀਆ, ਰੂਸ) ਸ਼ਾਮਲ ਸਨ। ਇਸ ਤੋਂ ਇਲਾਵਾ ਅੰਤਰ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲਿਆਂ ਵਿੱਚ ਰਾਜਬੀਰ ਸਿੰਘ (ਟ੍ਰੈਕ ਸਾਈਕਲਿੰਗ, ਮਲੇਸ਼ੀਆ), ਰਿਆਲ ਪੁਰੀ (ਬਾਕਸਿੰਗ ਟੂਰਨਾਮੈਂਟ, ਯੂਕਰੇਨ), ਸਚਿਨ ਸਿੰਘ ਰਾਵਤ (ਜੂਡੋ ਚੈਂਪੀਅਨਸ਼ਿਪ, ਕਜ਼ਾਕਿਸਤਾਨ), ਇੰਦਰਜੀਤ ਵਰਮਾ (ਤੀਰਅੰਦਾਜ਼ੀ, ਤਾਈਵਾਨ), ਜਯੋਤਿਕਾ ਦੱਤਾ (ਤਲਵਾਰਬਾਜ਼ੀ, ਤਾਈਵਾਨ), ਗੁਰਜਤਿੰਦਰ ਸਿੰਘ (ਤੀਰਅੰਦਾਜ਼ੀ, ਅਰਜਨਟਾਈਨਾ), ਮਨਪ੍ਰੀਤ ਸਿੰਘ (ਤਲਵਾਰਬਾਜ਼ੀ, ਜਰਮਨੀ) ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਯੂਨੀਵਰਸਿਟੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ 79 ਗੋਲਡ ਮੈਡਲ, 37 ਸਿਲਵਰ ਮੈਡਲ ਅਤੇ 45 ਕਾਂਸੀ ਦੇ ਤਗਮੇ ਹਾਸਲ ਕੀਤੇ ਹਨ। ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕਰਨ ਵਾਲੇ ਕੋਚ ਸਾਹਿਬਾਨਾਂ ਨੂੰ ਵੀ ਇਸ ਮੌਕੇ ਤੇ ਖਾਸ ਸਨਮਾਨ ਦਿੱਤੇ ਗਏ। ਕਾਲਜ ਦੇ ਦੋ ਹੋਰ ਵਿਦਿਆਰਥੀਆਂ ਵਿਪੁਲ ਬੱਤਰਾ ਨੂੰ ਪੀ.ਐਚ.ਡੀ. ਮਿਆਮੀ ਯੂਨੀਵਰਸਿਟੀ, ਅਮਰੀਕਾ ਅਤੇ ਸਬੀਨਾ ਨੂੰ ਐਮ.ਫਿਲ. ਆਕਲੈਂਡ ਯੂਨੀਵਰਸਿਟੀ ਨਿਊਜ਼ੀਲੈਂਡ ਲਈ ਚੁਣੇ ਜਾਣ ਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ।
ਕਾਲਜ ਦੇ ਰਜਿਸਟਰਾਰ ਡਾ. ਅਜੀਤ ਕੁਮਾਰ ਨੇ ਦੱਸਿਆ ਕਿ ਇਸ ਇਨਾਮ-ਵੰਡ ਸਮਾਰੋਹ ਵਿਚ ਅਕਾਦਮਿਕਤਾ, ਖੇਡਾਂ, ਸਭਿਆਚਾਰਕ ਸਰਗਰਮੀਆਂ, ਐਨ.ਸੀ.ਸੀ. ਅਤੇ ਐਨ.ਐਸ.ਐਸ. ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਵਿਚੋਂ 73 ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, 270 ਨੂੰ ਕਾਲਜ ਕਲਰ ਅਤੇ 383 ਨੂੰ ਮੈਰਿਟ ਸਰਟੀਫਿਕੇਟ ਤੇ ਇਨਾਮ ਦਿੱਤੇ ਗਏ ਹਨ। ਤਿੰਨ ਵਿਦਿਆਰਥੀਆਂ ਨੂੰ ਪੰਜਾਬੀ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚੋਂ ਸੋਨੇ ਦਾ ਤਗਮਾ ਹਾਸਲ ਕਰਨ ਤੇ ਰੋਲ ਆਫ਼ ਆਨਰ ਦਿੱਤਾ ਗਿਆ।
ਇਸ ਅਵਸਰ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਪ੍ਰੋੋ. ਸੁਰਿੰਦਰ ਲਾਲ ਅਤੇ ਕਰਨਲ (ਰਿਟਾਇਰਡ) ਕਰਮਿੰਦਰ ਸਿੰਘ ਅਤੇ ਕਾਲਜ ਪ੍ਰਿੰਸੀਪਲ ਇਨਾਮ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਪ੍ਰੋ. ਨਿਰਮਲ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ। ਪ੍ਰੋ. ਬਲਜਿੰਦਰ ਕੌਰ, ਪ੍ਰੋ. ਸ਼ਲੈਂਦਰ ਸਿੱਧੂ, ਡਾ. ਅਜੀਤ ਕੁਮਾਰ, ਪ੍ਰੋ. ਗਣੇਸ਼ ਸੇਠੀ ਅਤੇ ਪ੍ਰੋ. ਹਰਮੋਹਨ ਸ਼ਰਮਾ ਨੇ ਮੰਚ ਸੰਚਾਲਨ ਦਾ ਕਾਰਜ ਬਾਖ਼ੂਬੀ ਨਿਭਾਇਆ। ਸਮਾਰੋਹ ਦੌਰਾਨ ਕਾਲਜ ਵਿਦਿਆਰਥੀਆਂ ਨੇ ਗਿੱਧਾ, ਗੀਤ ਅਤੇ ਬੰਸਰੀ ਵਾਦਨ ਪੇਸ਼ ਕੀਤਾ।